ਕੱਦੂ ਖਾਣਾ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਵਿਟਾਮਿਨ 'ਏ' ਅਤੇ ਵਿਟਾਮਿਨ 'ਸੀ' ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਕੱਦੂ ਦੀ ਬਹੁਤ ਸਾਰੇ ਬਿਊਟੀ ਚੀਜ਼ਾਂ 'ਚ ਵਰਤੋਂ ਕੀਤੀ ਜਾਂਦੀ ਹੈ। ਕੱਦੂ ਚਮੜੀ ਅਤੇ ਵਾਲਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਤੁਸੀਂ ਕੱਦੂ ਤੋਂ ਬਣੇ ਫੇਸਪੈਕ ਨਾਲ ਚਮੜੀ 'ਤੇ ਨਿਖਾਰ ਲਿਆ ਸਕਦੇ ਹੋ।
ਫੇਸਪੈਕ ਬਣਾਉਣ ਲਈ ਸਮੱਗਰੀ:
- ਕੱਦੂ
- 1 ਚਮਚ ਸ਼ਹਿਦ
- 1 ਚਮਚ ਦੁੱਧ
- 1 ਚਮਚ ਜੋਜੋਬਾ ਤੇਲ
ਵਰਤੋਂ ਕਰਨ ਦਾ ਤਰੀਕਾ:
- ਸਭ ਤੋਂ ਪਹਿਲਾਂ ਕੱਦੂ ਨੂੰ ਮਿਕਸੀ 'ਚ ਪੀਸ ਲਓ ਅਤੇ ਇਸ 'ਚ ਸ਼ਹਿਦ, ਦੁੱਧ ਅਤੇ ਜੋਜੋਬਾ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਫੇਸ ਨੂੰ ਧੌਣ ਤੋਂ ਬਾਅਦ ਇਸ 'ਤੇ ਫੇਸ ਮਾਸਕ ਲਗਾ ਕੇ 10 ਮਿੰਟ ਬਾਅਦ ਗੁਣਗੁਣੇ ਪਾਣੀ ਨਾਲ ਧੋ ਲਓ ਅਤੇ ਇਸ ਤੋਂ ਬਾਅਦ ਮਾਇਸਚਰਾਈਜ਼ਰ ਲਗਾ ਲਓ।
ਇਸ ਫੇਸਪੈਕ ਨੂੰ ਤੁਸੀਂ ਹਫਤੇ 'ਚ 2 ਵਾਰ ਵੀ ਵਰਤ ਸਕਦੇ ਹੋ।
ਬੜਾ ਨੁਕਸਾਨਦਾਇਕ ਹੈ ਅੱਧ-ਵਿਚਕਾਰ 'ਚ ਹੀ ਜਿਮ ਛੱਡ ਦੇਣਾ
NEXT STORY